ਗੁਰਦੁਆਰਾ ਚੋਰਮਾਰ ਸਾਹਿਬ

Gurdwara Chormar Sahib

ਪਿੰਡ ਚੋਰਮਾਰ ਖੇੜਾ, ਹਰਿਆਣਾ

ਚੋਰ ਅਤੇ ਗੁਰੂ ਜੀ ਦਾ ਘੋੜਾ

The thief and Guru Ji's horse

ਰਾਤ ਦਾ ਸਮਾਂ

ਕਹਿੰਦੇ ਹਨ ਕਿ ਰਾਤ ਦੇ ਸਮੇਂ ਇੱਕ ਚੋਰ ਨੇ ਗੁਰੂ ਜੀ ਦਾ ਘੋੜਾ ਚੋਰੀ ਕਰ ਲਿਆ।

ਚੋਰ ਅੰਨ੍ਹਾ ਹੋ ਗਿਆ

ਚੋਰੀ ਕਰਦਿਆਂ ਹੀ ਉਹ ਅੰਨ੍ਹਾ ਹੋ ਗਿਆ।

ਖੇਮੇ ਚੋਂ ਬਾਹਰ ਨਾ ਜਾ ਸਕਿਆ

ਉਹ ਗੁਰੂ ਜੀ ਦੇ ਖੇਮੇ ਚੋਂ ਬਾਹਰ ਨਾ ਜਾ ਸਕਿਆ। ਜਦੋਂ ਸਵੇਰ ਹੋਈ ਤਾਂ ਗੁਰੂ ਜੀ ਦੇ ਸੇਵਾਦਾਰਾਂ ਨੇ ਚੋਰ ਨੂੰ ਫੜ੍ਹ ਲਿਆ।

ਸਨਮੁੱਖ ਪੇਸ਼ੀ

ਸੇਵਾਦਾਰਾਂ ਨੇ ਚੋਰ ਨੂੰ ਗੁਰੂ ਜੀ ਦੇ ਸਨਮੁੱਖ ਪੇਸ਼ ਕੀਤਾ। ਉਸ ਚੋਰ ਨੇ ਗੁਰੂ ਜੀ ਦੇ ਚਰਨਾਂ 'ਚ ਡਿੱਗ ਕੇ ਮਾਫੀ ਮੰਗੀ ਅਤੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਬਿਆਨ ਕਰ ਦਿੱਤੀ।

ਅੰਦਰਲਾ ਚੋਰ ਮਾਰ ਦਿੱਤਾ

ਗੁਰੂ ਜੀ ਨੇ ਚੋਰ ਨੂੰ ਅਗਾਂਹ ਤੋਂ ਅਜਿਹਾ ਕਰਨ ਲਈ ਵਰਜ ਦਿੱਤਾ, ਭਾਵ ਉਸ ਦੇ ਅੰਦਰਲਾ ਚੋਰ ਮਾਰ ਦਿੱਤਾ।

ਇਸ ਗੁਰਦੁਆਰਾ ਸਾਹਿਬ ਦਾ ਜ਼ਿਕਰ ਸਿੱਖ ਇਤਿਹਾਸ ਦੇ ਗ੍ਰੰਥਾਂ ਵਿਚ ਕਿਤੇ ਵੀ ਨਹੀਂ ਮਿਲਦਾ, ਪਰ ਇਸ ਅਸਥਾਨ ਨਾਲ ਦੰਦਕਥਾਵਾਂ ਜੁੜੀਆਂ ਹੋਈਆਂ ਹਨ।

ਇਸ ਅਸਥਾਨ ਦਾ ਸੰਖੇਪ ਇਤਿਹਾਸ

A short history of the Gurdwara

  1. 1947

    ਕਮਰਾ ਅਤੇ ਪ੍ਰਕਾਸ਼

    ਨਗਰ ਨਿਵਾਸੀ ਸੰਗਤਾਂ ਨੇ ਬਾਬਾ ਸੰਤਾ ਸਿੰਘ ਕੋਲੋਂ ਹੀ ਗੁਰਦੁਆਰਾ ਸਾਹਿਬ ਦੀ ਨੀਂਹ ਪੱਥਰ ਰਖਵਾਇਆ। 1947 ਤੋਂ ਬਾਅਦ ਉਹਨਾਂ ਨੇ ਇਕ ਕਮਰਾ ਬਣਾ ਕੇ ਉਸ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੀ ਸ਼ੁਰੂਆਤ ਕੀਤੀ।

  2. 1971

    ਬਾਬਾ ਬਲਵੰਤ ਸਿੰਘ ਜੀ

    1971 ਈ: ਵਿਚ ਬਾਬਾ ਬਲਵੰਤ ਸਿੰਘ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਸਾਰੀਆਂ ਪ੍ਰਬੰਧਕੀ ਜਿੰਮੇਵਾਰੀਆਂ ਬਾਬਾ ਕਰਮ ਸਿੰਘ ਜੀ ਨੂੰ ਸੌਂਪੀਆਂ ਗਈਆਂ।

  3. 1971–2018

    ਬਾਬਾ ਕਰਮ ਸਿੰਘ ਜੀ

    ਉਹਨਾਂ ਲੰਬਾ ਸਮਾਂ ਇਸ ਅਸਥਾਨ ਦੀ ਸੇਵਾ ਕੀਤੀ ਅਤੇ ਗੁਰਬਾਣੀ ਦਾ ਪ੍ਰਚਾਰ ਕੀਤਾ।

  4. 8 ਮਾਰਚ 2018

    ਬਾਬਾ ਗੁਰਪਾਲ ਸਿੰਘ ਜੀ

    08 ਮਾਰਚ 2018 ਨੂੰ ਬਾਬਾ ਕਰਮ ਸਿੰਘ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਸਾਰੀਆਂ ਪ੍ਰਬੰਧਕੀ ਜਿੰਮੇਵਾਰੀਆਂ ਬਾਬਾ ਗੁਰਪਾਲ ਸਿੰਘ ਜੀ ਨੂੰ ਸੌਂਪੀਆਂ ਗਈਆਂ, ਜੋ ਤਨ, ਮਨ ਤੇ ਧਨ ਨਾਲ ਸੇਵਾ ਨਿਭਾ ਰਹੇ ਹਨ ਅਤੇ ਇਸ ਇਲਾਕੇ ਵਿਚ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ।

ਰੋਜ਼ਾਨਾ ਸਮਾਂ-ਸਾਰਣੀ

Daily schedule

ਸੇਵਾਸਮਾਂ
ਅੰਮ੍ਰਿਤ ਵੇਲਾਜਲਦ / TBC
ਨਿਤਨੇਮਜਲਦ / TBC
ਰਹਿਰਾਸ ਸਾਹਿਬਜਲਦ / TBC
ਸੁਖ ਆਸਨਜਲਦ / TBC

ਸਮੇਂ ਗੁਰਦੁਆਰਾ ਸਾਹਿਬ ਤੋਂ ਪੁਸ਼ਟੀ ਹੋਣ ਤੇ ਭਰੇ ਜਾਣਗੇ।

ਗੁਰਦੁਆਰਾ ਚੋਰਮਾਰ ਸਾਹਿਬ

ਸੂਚਨਾਵਾਂ ਅਤੇ ਸਮਾਗਮ

Notices and events

ਗੁਰਦੁਆਰਾ ਚੋਰਮਾਰ ਸਾਹਿਬ

ਦਰਸ਼ਨ ਲਈ ਆਓ

Visit

ਗੁਰਦੁਆਰਾ ਚੋਰਮਾਰ ਸਾਹਿਬ
ਪਿੰਡ ਚੋਰਮਾਰ ਖੇੜਾ,
ਹਰਿਆਣਾ – 125201, ਭਾਰਤ

ਫ਼ੋਨ ਨੰਬਰ: ਜਲਦ / TBC

ਵਟਸਐਪ ਨੰਬਰ: ਜਲਦ / TBC